"ਸੁਰੱਖਿਅਤ ਭਾਈਚਾਰੇ ਦੀ ਸਥਾਪਨਾ"
"ਜ਼ਿੰਦਗੀ ਬਚਾਣਾ, ਖ਼ਤਰਾ ਘੱਟ ਕਰਨਾ, ਇਨਸਾਨੀ ਹਮਦਰਦੀ ਦੀਆਂ ਸੇਵਾਵਾਂ ਮੁੱਹਈਆ ਕਰਨਾ ਅਤੇ ਵਾਤਾਵਰਣ ਦੀ ਸੁਰੱਖਿਆ"
ਤੁਹਾਡਾ ਸੁਆਗਤ ਹੈ
ਟਾਈਨ ਐਂਡ ਵੀਅਰ ਫਾਇਰ ਐਂਡ ਰੈਸਕਿਊ ਸਰਵਿਸ ਗੇਟਸਹੈਡ, ਨਿਊਕਾਸਲ, ਨਾਰਥ ਟਾਈਨਸਾਈਡ, ਸਾਊਥ ਟਾਈਨਸਾਈਡ ਅਤੇ ਸੰਡਰਲੈਂਡ 'ਚ ਰਹਿ ਰਹੇ 1.07 ਮਿਲਿਯਨ ਆਬਾਦੀ ਨੂੰ ਆਪਣੀਆਂ ਸੇਵਾਵਾਂ ਮੁਹੱਈਆ ਕਰਦੀ ਹੈ ਅਤੇ ਟਾਈਨ ਐਂਡ ਵੀਅਰ ਦੇ ਲੋਕਾਂ ਨੂੰ ਬੇਹਤਰ ਸੇਵਾਵਾਂ ਦੇਣ ਲਈ ਕਾਰਜਰਤ ਹੈ।
ਟਾਈਨ ਐਂਡ ਵੀਅਰ ਅੰਦਰ ਮਕਾਨ ਨੂੰ ਅੱਗ ਲੱਗਣਾ ਇਕ ਮੁੱਖ ਖ਼ਤਰਾ ਬਣਿਆ ਹੋਇਆ ਹੈ, ਕਿਉਂਕਿ ਇਥੇ ਅੱਗ ਲੱਗਣ ਤੋਂ ਜਾਨੀ ਨੁਕਸਾਨ ਹੋਣਾ ਅਤੇ ਸੱਟਾਂ ਲਗਣਾ ਮੁੱਖ ਕਾਰਣ ਹੈ। ਕਿਉਂਕਿ ਅੱਗ ਲੱਗਣ ਦੀਆਂ ਬਹੁਤੀਆਂ ਘਣਨਾਵਾਂ ਵਿੱਚ ਅੱਗ ਨਾਲ ਸਬੰਧਿਤ ਮੌਤਾਂ ਹੋਣ ਅਤੇ ਸੱਟਾਂ ਲੱਗਣ ਨੂੰ ਰੋਕਿਆ ਜਾ ਸਕਦਾ ਹੈ, ਇਸ ਲਈ ਫਾਇਰ ਸਰਵਿਸ ਰੋਕਥਾਮ ਦੀ ਕਾਰਵਾਈ ਉੱਤੇ ਵਿਸ਼ੇਸ਼ ਧਿਆਨ ਦੇ ਕੇ ਵਿਆਪਕ ਸੇਵਾਵਾਂ ਮੁਹੱਈਆ ਕਰਦੀ ਹੈ। ਇਹਨਾਂ ਦਾ ਖੁਲਾਸਾ ਕੀਤਾ ਜਾ ਸਕਦਾ ਹੈ ਜਿਵੇਂ ਕਿ: -
ਰੋਕਥਾਮ - ਸੇਵਾਵਾਂ ਦਾ ਉਦੇਸ਼ ਵਿਸ਼ੇਸ਼ ਕਰਕੇ ਘਰਾਂ ਵਿੱਚ ਅੱਗ ਲੱਗਣ ਅਤੇ ਅੱਗ ਤੋਂ ਹੋਣ ਵਾਲੇ ਅਸਰ ਉੱਤੇ ਰੋਕ ਲਾਉਣਾ ਹੈ। ਜਿਸਦੇ ਨਤੀਜੇ ਵੱਜੋਂ ਜਾਨੀ ਨੁਕਸਾਨ ਹੋਣ ਦੇ ਖਤਰੇ ਨੂੰ ਘੱਟ ਕੀਤਾ ਜਾਏ।
ਰੱਖਿਆ - ਸੇਵਾਵਾਂ ਵਿੱਚ ਯਕੀਨੀ ਬਣਾਇਆ ਹੈ ਕਿ ਵਪਾਰਕ ਥਾਵਾਂ ਅਤੇ ਲੋਕਾਂ ਦੀ ਪਹੁੰਚ ਵਾਲੀਆਂ ਦੂਜੀਆਂ ਥਾਵਾਂ ਵਿੱਚ ਰਹਿਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਨਾਣ ਲਈ ਅੱਗ ਤੋਂ ਬਚਾਅ ਕਰਨ ਦੇ ਮਿਆਰਾਂ ਦੀ ਪਾਲਣਾ ਕੀਤੀ ਜਾਵੇ।
ਪ੍ਰਤਿਕ੍ਰਿਆ - ਅੱਗ ਲੱਗਣ ਅਤੇ ਦੂਜੀਆਂ ਹੰਗਾਮੀ ਹਾਲਤਾਂ ਵੱਲ ਸੇਵਾਵਾਂ ਦੀ ਪ੍ਰਤਿਕ੍ਰਿਆ ਦਾ ਉਦੇਸ਼ ਇਹ ਯਕੀਨੀ ਬਨਾਣਾ ਹੈ, ਕਿ ਸੱਟਾਂ ਲੱਗਣ, ਜਾਨੀ ਨੁਕਸਾਨ ਅਤੇ ਜਾਇਦਾਦ ਨੂੰ ਹੋਣ ਵਾਲਾ ਨੁਕਸਾਨ ਘੱਟ ਤੋਂ ਘੱਟ ਕੀਤਾ ਜਾ ਸਕੇ।
ਹੰਗਾਮੀ ਤਿਆਰੀ - ਸਥਾਨਕ ਪ੍ਰਸ਼ਾਸਨਾਂ ਅਤੇ ਦੂਜੀਆਂ ਹੰਗਾਮੀ ਸੇਵਾਵਾਂ ਦੇ ਸਹਿਯੋਗ ਨਾਲ ਮੁਹੱਈਆ ਕੀਤੀਆਂ ਜਾਣ ਵਾਲੀ ਸੇਵਾਵਾਂ ਵੱਡੀ ਪਧੱਰ ਤੇ ਹੰਗਾਮੀ ਹਾਲਤਾਂ ਦਾ ਮੁਕਾਬਲਾ ਕਰਨ ਲਈ ਯੋਜਨਾ ਬਣਾਦੀਆਂ ਹਨ ਅਤੇ ਤਿਆਰੀ ਕਰਦੀਆਂ ਹਨ, ਮਿਸਾਲ ਦੇ ਤੌਰ ਤੇ ਵੱਡੇ ਟਰਾਂਸਪੋਰਟ ਹਾਸਦੇ ਜਾਂ ਦਹਿਸ਼ਤਗਰਦ ਹਮਲੇ।
ਅੱਗ ਤੋਂ ਸੁਰੱਖਿਆ ਦਾ ਮੁੱਖ ਸਸ਼ਵਰਾ
ਟਾਈਨੇ ਅਤੇ ਵੀਅਰ ਫਾਇਰ ਅਤੇ ਬਚਾਉ ਸੇਵਾ ਵੱਲੋਂ ਨੌਜਵਾਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਵਿਅਕਤੀਗਤ ਤੌਰ ਤੇ ਅੱਗ ਤੋਂ ਸੁਰੱਖਿਆ ਦਾ ਮਸ਼ਵਰਾ ਦਿੱਤਾ ਜਾਂਦਾ ਹੈ ਅਤੇ ਸੰਪਰਕ ਸੈਕਸ਼ਨ ਵਿੱਚ ਦੱਸੇ ਗਏ ਸੰਪਰਕ ਤਰੀਕੀਆਂ ਵਿੱਚੋਂ ਕਿਸੇ ਦਾ ਵੀ ਇਸਤੇਮਾਲ ਕਰ ਕੇ ਬੇਨਤੀ ਕੀਤੀ ਜਾ ਸਕਦੀ ਹੈ।
ਅੱਗ ਤੋਂ ਸੁਰੱਖਿਆ ਦੇ ਮੁੱਖ ਸੁਨੇਹੇ ਹਨ:
ਧੂਆਂ ਦੱਸਣ ਵਾਲਾ ਅਲਾਰਮ ਫਿੱਟ ਕਰੋ ਅਤੇ ਹਰ ਹਫ਼ਤੇ ਘੱਟੋ ਘੱਟ ਇਕ ਵਾਰ ਉਸ ਦੀ ਜਾਂਚ ਕਰੋ।
ਫਾਇਰ ਐਕਸ਼ਨ ਯੋਜਨਾ ਬਣਾਓ, ਤਾਕਿ ਤੁਹਾਡੇ ਮਕਾਨ ਵਿੱਚ ਹਰ ਕੋਈ ਇਹ ਜਾਣਦਾ ਹੋਵੇ ਕਿ ਅੱਗ ਲੱਗਣ ਦੀ ਹਾਲਤ ਵਿੱਚ ਕਿਸ ਤਰਾਂ ਬਚਿਆ ਜਾ ਸਕਦਾ ਹੈ।
ਗਰਮ ਤੇਲ ਨਾਲ ਖਾਣਾ ਤਿਆਰ ਕਰਦਿਆਂ ਹੋਇਆਂ ਵਿਸ਼ੇਸ਼ ਧਿਆਨ ਰੱਖੋ ਅਤੇ ਧਰਮੋਸਟੈਟੀਕਲੀ ਕੰਟਰੋਲਡ ਡੀਪ ਫੈਟ ਫ੍ਰਾਇਅਰਜ਼ ਦਾ ਇਸਤੇਮਾਲ ਕਰਨ ਬਾਰੇ ਵਿਚਾਰ ਕਰੋ।
ਜਲਦੀਆਂ ਹੋਈਆਂ ਮੋਮਬੱਤਿਆਂ ਨੂੰ ਛਡ ਕੇ ਕਿਤੇ ਹੋਰ ਥਾਂ ਨਾਂ ਜਾਉ।
ਇਹ ਯਕੀਨੀ ਬਣਾਉ ਕਿ ਸਿਗਰਟ ਬੁੱਝ ਗਏ ਹਨ ਅਤੇ ਉਹਨਾਂ ਦਾ ਧਿਆਨ ਪੂਰਵਕ ਨਿਪਟਾਰਾ ਕਰੋ।
ਬਿਸਤਰੇ ਵਿੱਚ ਕਦੇ ਵੀ ਸਿਗਰਟ ਨੋਸ਼ੀ ਨਾਂ ਕਰੋ।
ਮਾਚਸਾਂ ਅਤੇ ਲਾਈਟਰ ਬੱਚਿਆਂ ਤੋਂ ਦੂਰ ਰੱਖੋ।
ਗਰਮੀ ਛੱਡਣ ਵਾਲੇ ਉਪਕਰਣਾਂ ਤੋਂ ਕਪਡ਼ਿਆਂ ਨੂੰ ਦੂਰ ਰੱਖੋ।
ਰਸੋਈ ਘਰ ਵਿੱਚ ਵਿਸ਼ੇਸ਼ ਧਿਆਨ ਰੱਖੋ। ਘਰ ਵਿੱਚ ਖਾਣਾ ਤਿਆਰ ਕਰਦਿਆਂ ਅੱਗ ਲੱਗਣ ਦੀਆਂ 59% ਵਾਰਦਾਤਾਂ ਹੁੰਦੀਆਂ ਹਨ।
ਉਦੋਂ ਵਿਸ਼ੇਸ਼ ਧਿਆਨ ਰੱਖੋ ਜਦੋਂ ਤੁਸੀਂ ਧਕੇ ਹੋਏ ਹੋ ਜਾਂ ਜਦੋਂ ਸ਼ਰਾਬ ਪੀ ਰਹੇ ਹੋ। ਘਰੇਲੂ ਅੱਗਾਂ ਵਿੱਚ ਹੋਣ ਵਾਲੀਆਂ ਸਾਰੀਆਂ ਮੌਤਾਂ ਚੋਂ ਅੱਧੀਆਂ ਮੌਤਾਂ ਰਾਤੀਂ 10 ਵਜੇ ਤੋਂ 8 ਵਜੇ ਦੇ ਦਰਮਿਆਨ ਹੁੰਦੀਆਂ ਹਨ।
ਜਦੇਂ ਸੌਣ ਲੱਗੋ ਉਦੋਂ ਮਕਾਨ ਦੇ ਸਾਰੇ ਦਰਵਾਜ਼ੇ ਬੰਦ ਕਰ ਲਵੋ।
ਅੱਗ ਲੱਗਣ ਦੀ ਹਾਲਤ ਵਿੱਚ: -
- ਸ਼ਾਂਤ ਰਹੋ ਅਤੇ ਫੁਰਤੀ ਨਾਲ ਕੰਮ ਕਰੋ! ਆਪਣੇ ਘਰ ਵਿੱਚ ਹਰ ਇਕ ਨੂੰ ਸਾਵਧਾਨ ਕਰ ਦਿਓ। ਬਿਲਕੁਲ ਦੇਰੀ ਨਾਂ ਕਰੋ - ਹਰ ਇਕ ਨੂੰ ਬਾਹਿਰ ਲੈ ਜਾਓ!
- ਕਿਸੀ ਚੀਜ਼ ਦੀ ਜਾਂਚ ਕਰਨ ਜਾਂ ਕੀਮਤੀ ਚੀਜ਼ ਨੂੰ ਕੱਡਣ ਲਈ ਵਕਤ ਜ਼ਾਇਆ ਨਾ ਕਰੋ।
- ਦਰਵਾਜਾ ਖੋਲ੍ਹਣ ਤੋਂ ਪਹਿਲਾਂ, ਆਪਣੇ ਹੱਥ ਦਾ ਪਿਛਲਾ ਪਾਸਾ ਲਗਾ ਕੇ ਉਸ ਦੀ ਜਾਂਚ ਕਰੋ। ਜੇ ਉਹ ਗਰਮ ਹੈ, ਉਸ ਨੂੰ ਨਾਂ ਖੋਲ੍ਹੋ - ਅੱਗ ਉਸ ਦੇ ਦੂਜੇ ਪਾਸੇ ਹੈ। ਆਪਣੇ ਪਿਛਲੇ ਪਾਸੇ ਦੇ ਦਰਵਾਜਿਆਂ ਨੂੰ ਬੰਦ ਕਰਨਾ ਯਾਦ ਰੱਖੋ!
- 'ਉਥੇ ਹੇਠਾਂ ਹੋ ਜਾਓ' ਜਿਥੇ ਹਵਾ ਸਾਫ਼ ਹੈ।
- ਯਾਦ ਰੱਖੋ - ਹੋ ਸਕੇ ਤਾਂ ਸੀਡ਼ੀਆਂ ਦਾ ਇਸਤੇਮਾਲ ਕਰੋ, ਪਰ ਅੱਗ ਲੱਗਣ ਦੀ ਹਾਲਤ ਵਿੱਚ ਲਿਫਟਾਂ ਦਾ ਇਸਤੇਮਾਲ ਕਦੇ ਨਾਂ ਕਰੋ!
- ਦੁਬਾਰਾ ਮਕਾਨ ਦੇ ਅੰਦਰ ਨਾਂ ਜਾਓ - ਗੁਆਂਢੀਆਂ ਦੇ ਫੋਨ, ਮੋਬਾਈਲ ਫੋਨ ਜਾਂ ਪੇ-ਫੋਨ ਤੋਂ 999 ਨੂੰ ਫੋਨ ਕਰੋ ਅਤੇ ਬਾਹਿਰ ਹੀ ਇੰਤਜ਼ਾਰ ਕਰੋ।
ਘਰ ਨੂੰ ਅੱਗ ਲੱਗਣ ਦੇ ਖ਼ਤਰੇ ਦੇ ਮੁਲਾਂਕਣ
ਟਾਈਨ ਅਤੇ ਵੀਅਰ ਇਲਾਕੇ ਵਿੱਚ ਰਹਿਣ ਵਾਲੇ ਸਾਰੇ ਪਰਿਵਾਰ ਇਲਾਕੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਘੱਟ ਕਰਨ ਲਈ ਜਾਰੀ ਸਾਡੀ ਮੁਹਿੰਮ ਦੇ ਹਿੱਸੇ ਵਜੋਂ ਘਰ ਨੂੰ ਅੱਗ ਲੱਗਣ ਦੇ ਖਤਰੇ ਦਾ ਮੁੱਲਾਂਕਣ ਮੁਫਤ ਕਰਵਾਉਣ ਦੇ ਹੱਕਦਾਰ ਹਨ। ਜੇ ਤੁਸੀ ਅੱਗ ਬਾਰੇ ਅਤੇ ਫਾਇਰ ਐਂਡ ਰੈਸਕਿਊ ਸਰਵਿਸ ਬਾਰੇ ਕੋਈ ਸਵਾਲ ਪੁਛਣਾ ਚਾਹੁੰਦੇ ਹੋ, ਸਾਡਾ ਦੌਰਾ ਤੁਹਾਨੂੰ ਹਰ ਸਵਾਲ ਪੁੱਛਣ ਦਾ ਮੌਕਾ ਮੁਹੱਈਆ ਕਰਦਾ ਹੈ। ਇਸ ਦੌਰੇ ਤੋਂ ਸਾਨੂੰ ਤੁਹਾਨੂੰ ਘਰ ਵਿੱਚ ਅੱਗ ਲਗਣ ਦਾ ਖ਼ਤਰਾ ਘੱਟ ਤੋਂ ਘੱਟ ਕਰਨ ਦੇ ਤਰੀਕੇ ਤਲਾਸ਼ ਕਰਨ ਦੀ ਵੀ ਇਜਾਜ਼ਤ ਮਿਲੇਗੀ, ਤੁਹਾਨੂੰ ਆਪਣਾ ਘਰ ਇਕ ਸੁਰੱਖਿਅਤ ਥਾਂ ਬਨਾਉਣ, ਬਚਾਓ ਕਰਨ ਦੀ ਯੋਜਨਾ ਤਿਆਰ ਕਰਨ ਦੇ ਉਪਯੋਗੀ ਤਰੀਕੇ ਦੱਸੇ ਜਾਣਗੇ ਅਤੇ ਮੁਫਤ ਸਮੋਕ ਅਲਾਰਮ ਫਿੱਟ ਕੀਤਾ ਜਾਏਗਾ। ਇਹ ਮੁੱਲਾਂਕਣ ਕਰਨ ਵਿੱਚ 20 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲਗਦਾ ਅਤੇ ਇਹ ਦੋ ਫਾਇਰ ਫਾਈਟਰਾਂ ਵੱਲੋਂ ਕੀਤਾ ਜਾਏਗਾ। ਸਾਰੇ ਮੁੱਲਾਂਕਣ ਤੁਹਾਡੇ ਨਾਲ ਮਿਲਣੀ ਦੇ ਪਹਿਲਾਂ ਤੋਂ ਪ੍ਰਬੰਧ ਕਰ ਕੇ ਕੀਤੇ ਜਾਂਦੇ ਹਨ ਅਤੇ ਮੁੱਲਾਂਕਣ ਕਰਨ ਲਈ ਆਉਣ ਵਾਲੇ ਫਾਇਰ ਫਾਈਟਰਾਂ ਕੋਲੋਂ ਹਮੇਸ਼ਾ ਉਹਨਾਂ ਦਾ ਸ਼ਨਾਖ਼ਤੀ ਸਬੂਤ ਹੋਏਗਾ।
ਤੁਸੀਂ ਹੇਠਾਂ ਦਿੱਤੇ ਗਏ ਸੰਪਰਕ ਤਰੀਕਿਆਂ ਚੋਂ ਵੈੱਬਸਾਈਟ ਉੱਤੇ
ਸਿੱਧਾ ਬੇਨਤੀ ਫਾਰਮ ਭੇਜ ਕੇ ਘਰ ਨੂੰ ਅੱਗ ਲੱਗਣ ਦੇ ਖਤਰੇ ਦੇ ਮੁੱਲਾਂਕਣ ਲਈ ਬੇਨਤੀ ਕਰ ਸਕਦੇ ਹੋ।
ਸੰਪਰਕ
ਟਾਈਨ ਐਂਡ ਵੀਅਰ ਫਾਇਰ ਐਂਡ ਰੈਸਕਿਊ ਸਰਵਿਸ ਸਾਡੇ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਬਾਰੇ ਕਿਸੇ ਕਿਸਮ ਦੀਆਂ ਟਿੱਪਣੀਆਂ, ਸ਼ਿਕਾਇਤਾਂ, ਫੀਡਬੈਕ ਜਾਂ ਹੋਰ ਜਾਣਕਾਰੀ ਲਈ ਬੇਨਤੀਆਂ ਦਾ ਸਵਾਗਤ ਕਰਦੀ ਹੈ। ਹੇਠਾਂ ਦਿੱਤੇ ਗਏ ਤਰੀਕਿਆਂ ਚੋਂ ਕਿਸੇ ਦਾ ਵੀ ਇਸਤਮਾਲ ਕਰ ਕੇ ਸਾਡੇ ਨਾਲ ਸੰਪਰਕ ਕਰੋ ਅਤੇ ਅਸੀਂ ਜਿੰਨੀ ਵੀ ਛੇਤੀ ਹੋ ਸਕਿਆ ਤੁਹਾਨੂੰ ਜਵਾਬ ਦਿਆਂਗੇ:
ਟੈਲੀਫ਼ੋਨ:
+44 (0) 191 444 1500
ਫੈਕਸ:
+44 (0) 191 444 1512
ਪਤਾ:
Tyne and Wear Fire and Rescue Service Headquarters
Nissan Way
Washington
Sunderland
Tyne and Wear
SR5 3QY
ਵਿਅਕਤੀਗਤ ਤੌਰ ਤੇ:
location page ਦੇ ਪੰਨੇ ਉੱਤੇ ਦਿੱਤੇ ਗਏ ਸਾਡੇ ਫਾਇਰ ਸਟੇਸ਼ਨਾਂ ਵਿੱਚੋਂ ਕਿਸੇ ਵੀ ਫਾਇਰ ਸਟੇਸ਼ਨ ਤੇ ਆਉ।